ਵਾਰਾਣਸੀ, 17 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਇਕ ਤੇਜ ਰਫ਼ਤਾਰ ਟਰੱਕ ਦੀ ਟੱਕਰ ਕਾਰਨ ਸਕਾਰਪੀਓ ਸਵਾਰ ਚਾਰ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।
ਕੌਣ ਕੌਣ ਹਨ ਚਾਰੋਂ ਜਣੇ
ਮਿਲੀ ਜਾਣਕਾਰੀ ਅਨੁਸਾਰ ਵਾਰਾਣਸੀ ਵਿੱਚ ਇੱਕ ਟਰੱਕ ਅਤੇ ਸਕਾਰਪੀਓ ਵਿਚਕਾਰ ਹੋਈ ਟੱਕਰ ਕਾਰਨ ਜੋ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖ਼ਮੀ (Seriously injured) ਹੋ ਗਏ ਵਿਚ ਮਰਨ ਵਾਲਿਆਂ ਦੀ ਪਛਾਣ ਅਮਨ ਯਾਦਵ, ਗੋਲੂ ਅਤੇ ਆਲੋਕ ਮਿਸ਼ਰਾ ਸ਼ਾਮਲ ਹਨ ਜਦੋਂ ਇੱਕ ਵਿਅਕਤੀ ਦੀ ਪਛਾਣ ਹੋਣੀ ਅਜੇ ਬਾਕੀ ਹੈ । ਜ਼ਖਮੀਆਂ ਦੀ ਪਛਾਣ ਕਨ੍ਹਈਆ ਯਾਦਵ ਅਤੇ ਨਿਖਿਲ ਕੁਮਾਰ ਵਜੋਂ ਹੋਈ ਹੈ ।
ਕਿੰਨੇ ਵਜੇ ਵਾਪਰਿਆ ਸੜਕ ਹਾਦਸਾ
ਪ੍ਰਾਪਤ ਸੂਚਨਾ ਮੁਤਾਬਕ ਉਕਤ ਸੜਕ ਹਾਦਸਾ (Road Accident) ਅੱਜ ਸਵੇਰੇ 5:00 ਵਜੇ ਪ੍ਰਯਾਗਰਾਜ-ਵਾਰਾਣਸੀ ਹਾਈਵੇਅ `ਤੇ ਸਥਿਤ ਇੱਕ ਓਵਰਬ੍ਰਿਜ `ਤੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ 15 ਫੁੱਟ ਲੰਬੀ ਕਾਰ ਸਿਰਫ਼ 7 ਫੁੱਟ ਦੀ ਰਹਿ ਗਈ ਅਤੇ ਇਸ ਦਾ ਅੱਧਾ ਹਿੱਸਾ ਪਿਚਕ ਗਿਆ । ਸੜਕ `ਤੇ ਮਾਸ ਦੇ ਟੁਕੜੇ ਖਿੱਲਰੇ ਪਏ ਸਨ । ਦੋ ਵਿਅਕਤੀ ਕਾਰ ਦੇ ਅੰਦਰ ਸੀਟਾਂ ਦੇ ਵਿਚਕਾਰ ਫਸ ਗਏ। ਇੱਕ ਵਿਅਕਤੀ ਓਵਰਬ੍ਰਿਜ ਤੋਂ 30 ਫੁੱਟ ਹੇਠਾਂ ਸੜਕ `ਤੇ ਜਾ ਡਿੱਗਿਆ ।
ਕੀ ਦੱਸਿਆ ਰਾਹਗੀਰਾਂ ਨੇ
ਰਾਹਗੀਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ `ਤੇ ਪੁਲਸ ਮੌਕੇ `ਤੇ ਪਹੁੰਚੀ ਅਤੇ ਗੈਸ ਕਟਰ ਦੀ ਮਦਦ ਨਾਲ ਗੱਡੀ ਨੂੰ ਕੱਟ ਕੇ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ । ਸਕਾਰਪੀਓ ਕਾਰ ਵਿੱਚ ਛੇ ਲੋਕ ਸਵਾਰ ਸਨ। ਉਹ ਵਿੰਧਿਆਚਲ ਦੀ ਯਾਤਰਾ ਤੋਂ ਬਾਅਦ ਵਾਪਸ ਕਾਸ਼ੀ ਪਰਤ ਰਹੇ ਸਨ ।








