ਨਵੀਂ ਦਿੱਲੀ, 6 ਅਕਤੂਬਰ 2026 : ਭਾਰਤ ਦੇਸ਼ ਦੀ ਮਹਿਲਾ ਕ੍ਰਿਕਟ ਟੀਮ (Women’s cricket team) ਦੀ ਕਪਤਾਨੀ ਤੋਂ ਹਰਮਨਪ੍ਰੀਤ ਕੌਰ ਵਲੋਂ ਅਸਤੀਫਾ ਦੇ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਅੱਗੇ ਤੋਂ ਵੀ ਕਪਤਾਨੀ ਤੋ ਕੀਤੀ ਜਾ ਰਹੀ ਹੈ ਨਾ
ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇੇਸ਼ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਕਰ ਰਹੀ ਖਿਡਾਰਨ ਹਰਮਨਪ੍ਰੀਤ (Player Harmanpreet) ਕੌਰ ਵਲੋਂ ਅੱਜ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ ਗਿਆ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੀ ਗੱਲ ਸਾਂਝੀ ਕਰਦਿਆਂ ਹਰਮਨਪ੍ਰੀਤ ਕੌਰ ਨੇ ਆਖਿਆ ਹੈ ਕਿ ਹੁਣ ਅੱਗੇ ਤੋਂ ਉਹ ਕਿਸੇ ਵੀ ਫਾਰਮੈਟ ਵਿਚ ਟੀਮ ਦੀ ਕਪਤਾਨੀ ਵੀ ਨਹੀਂ ਕਰੇਗੀ ।
ਕੀ ਕਾਰਨ ਰਿਹਾ ਅਸਤੀਫਾ ਦੇਣ ਦਾ
ਪ੍ਰਾਪਤ ਸੂਚਨਾ ਮੁੁਤਾਬਕ ਹਰਮਨਪ੍ਰੀਤ ਕੌਰ ਵਲੋਂ ਉਪਰੋਕਤ ਚੁੱਕੇ ਗਏ ਕਦਮ ਪਿੱਛੇ ਆਖਰ ਕੀ ਕਾਰਨ ਹੈ ਸਬੰਧੀ ਕੋਈ ਜਾਣਕਾਰੀ ਅਧਿਕਾਰਤ ਤੌਰ ਤੇੇ ਸਪੱਸ਼ਟ ਨਹੀਂ ਹੋ ਸਕੀ ਹੈ ਪੰ਼੍ਰਤੂ ਉਨ੍ਹਾਂ ਵਲੋਂ ਇੰਸਟਾਗ੍ਰਾਮ ਤੇ ਆਖਿਆ ਗਿਆ ਹੈ ਕਿ ਇਹ ਫ਼ੈਸਲਾ ਲੈਣਾ ਉਨ੍ਹਾਂ ਲਈ ਬਿਲਕੁੱਲ ਵੀ ਅਸਾਨ ਨਹੀਂ ਸੀ ਪਰ ਕਈ ਕਾਰਨਾਂ ਕਰਕੇ ਉਨ੍ਹਾਂ ਨੂੰ ਇਹ ਫ਼ੈਸਲਾ ਲੈਣਾ ਹੀ ਪਿਆ।








