ਈਰਾਨ, 11 ਜੂਨ 2026 : ਈਰਾਨ ਦੇ ਕੋਲੋਂ ਲੰਘਦੇ ਹੋਰਮੂਜ (Hormuz) ‘ਤੇ ਅਮਰੀਕਾ ਵਲੋਂ ਕੀਤੇ ਗਏ ਹਮਲੇ ਦੇ ਕਾਰਨ ਇਕ ਭਾਰਤੀ ਨੌਜਵਾਨ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਲੋਂ ਹੋਰਮੂਜ ਤੇ ਕੀਤੇ ਗਏ ਹਮਲੇ (Attacks) ਵਿੱਚ ਜਿਸ ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਹਮੀਰਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ ਹੈ ਦੀ ਪਛਾਣ ਆਦਿੱਤਿਆ ਸ਼ਰਮਾ (Aditya Sharma) (23) ਵਜੋਂ ਕੀਤੀ ਗਈ ਹੈ । ਦੱਸਣਯੋਗ ਹੈ ਕਿ ਉਹ ਤੇਲ ਟੈਂਕਰ “ਐਮ. ਟੀ. ਸੇਟੇਬੇਲੋ” `ਤੇ ਸੀ । ਉਕਤ ਨੌਜਵਾਨ ਦੀ ਮੌਤ ਹੋਣ ਸਬੰਧੀ ਭਾਰਤ ਦੇਸ਼ ਦੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਪੁਸ਼ਟੀ ਕੀਤੀ ਹੈ ।
ਜਹਾਜ਼ ਤੇ ਸਵਾਰ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿਚੋਂ 21 ਨੂੰ ਬਚਾ ਲਿਆ ਗਿਆ
ਭਾਰਤੀ ਵਿਦੇਸ਼ ਮੰਤਰਾਲੇ (Indian Ministry of External Affairs) (ਐਮ. ਈ. ਏ.) ਅਨੁਸਾਰ ਜਹਾਜ਼ `ਤੇ ਸਵਾਰ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿੱਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ । ਓਮਾਨ ਵਿੱਚ ਭਾਰਤੀ ਦੂਤਾਵਾਸ ਲਾਪਤਾ ਲੋਕਾਂ ਦੀ ਭਾਲ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ । ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਹੁਣ ਤੱਕ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਜਹਾਜ਼ ਦਾ ਮੁੱਖ ਇੰਜੀਨੀਅਰ ਅਜੇ ਵੀ ਲਾਪਤਾ ਹੈ । ਬਾਰਸਰ ਦੇ ਵਿਧਾਇਕ ਇੰਦਰਦੱਤ ਲਖਨਪਾਲ ਨੇ ਕਿਹਾ ਕਿ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਆਦਿੱਤਿਆ ਦੀ ਲਾਸ਼ ਨੂੰ ਜਲਦੀ ਘਰ ਵਾਪਸ ਲਿਆਂਦਾ ਜਾ ਸਕੇ ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਆਦਿਤਿਆ ਦੇ ਪਿਤਾ ਨੇ ਕੀ ਲਿਖਿਆ
ਆਦਿੱਤਿਆ ਸ਼ਰਮਾ ਦੇ ਪਿਤਾ ਰਾਜੇਸ਼ ਕੁਮਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ `ਤੇ ਪੋਸਟ ਕਰਕੇ ਲਿਖਿਆ ਹੈ ਕਿ ਮੈਂ ਤਿੰਨ ਲਾਪਤਾ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇੱਕ ਦਾ ਪਿਤਾ ਹਾਂ । ਆਦਿੱਤਿਆ ਸ਼ਰਮਾ ਮੇਰਾ ਪੁੱਤਰ ਹੈ । ਕਿਰਪਾ ਕਰਕੇ ਉਸਨੂੰ ਲੱਭਣ ਅਤੇ ਲੱਭਣ ਵਿੱਚ ਮਦਦ ਕਰੋ । ਉਨ੍ਹਾਂ ਲਿਖਿਆ ਕਿ ਮੇਰੇ ਪੁੱਤਰ ਨੇ ਜਹਾਜ਼ `ਤੇ ਇੱਕ ਸੀਨੀਅਰ ਵੱਲੋਂ ਪ੍ਰੇਸ਼ਾਨ ਕਰਨ ਦੀ ਸਿ਼ਕਾਇਤ ਕੀਤੀ ਹੈ ਅਤੇ ਉਹ ਅਪ੍ਰੈਲ ਵਿੱਚ ਜਾਣਾ ਚਾਹੁੰਦਾ ਹੈ । ਸਾਡੇ ਕੋਲ ਸਾਰੀਆਂ ਗੱਲਬਾਤਾਂ ਦਾ ਰਿਕਾਰਡ ਹੈ ।








