ਦੁਬਈ, 6 ਅਗਸਤ 2026 : ਵਿਦੇਸ਼ੀ ਮੁਲਕ ਦੁਬਈ (Dubai) ਵਿਖੇ ਕਾਰ ਦੇ ਸ਼ੋਅਰੂਮ ਵਿਚ ਅੱਗ ਲੱਗਣ ਤੋਂ ਬਾਅਦ ਗੈਸ ਸਿਲੰਡਰ (Gas cylinder) ਫਟਣ ਨਾਲ ਹੋਏ ਧਮਾਕੇ ਕਾਰਨ ਇਕ ਭਾਰਤੀ ਵਿਅਕਤੀ ਦੀ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਭਾਰਤੀ ਮੂਲ ਦਾ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਦੁਬਈ ਦੇ ਸ਼ੇਖ ਜਾਏਦ ਰੋਡ ‘ਤੇ ਸਥਿਤ ਜੋ ਇਕ ਕਾਰ ਸ਼ੋਅਰੂਮ ਵਿਚ ਗੈਸ ਸਿਲੰਡਰ ਫਟਣ ਕਾਰਨ ਭਾਰਤੀ ਮੂਲ ਦੇ ਕੇਰਲ ਦੇ ਰਹਿਣ ਵਾਲੇ ਜਿਸ 27 ਸਾਲਾ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਦੀ ਪਛਾਣ ਸਿਜਿਨ ਪਾਲ (Sijin Pal) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਭਾਰਤੀ ਮੂਲ ਦਾ ਇਹ ਨੌਜਵਾਨ ਕਾਰ ਸ਼ੋਅਰੂਮ ’ਚ ਸੋਸ਼ਲ ਮੀਡੀਆ ਮੈਨੇਜਰ ਵਜੋਂ ਕੰਮ ਕਰਦਾ ਸੀ ।
ਕੀ ਦੱਸਿਆ ਸਿਜਿਨ ਦੇ ਨਾਲ ਕੰਮ ਕਰਦੇ ਕਰਮਚਾਰੀ ਨੇ
ਦੁਬਈ ਮੀਡੀਆ ਆਫ਼ਿਸ ਅਨੁਸਾਰ ਇਸ ਧਮਾਕੇ (Explosions) ਵਿਚ ਸ਼ਿਜਿਨ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ । ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਜਿਨ ਦੇ ਇਕ ਸਾਥੀ ਕਰਮਚਾਰੀ ਨੇ ਦਸਿਆ ਕਿ ਸ਼ੋਅਰੂਮ ’ਚ ਅਚਾਨਕ ਅੱਗ ਲੱਗ ਗਈ ਤੇ ਜਾਨ ਬਚਾਉਣ ਲਈ ਕਰਮਚਾਰੀ ਬਾਹਰ ਵਲ ਭੱਜੇ । ਕੁੱਝ ਲੋਕਾਂ ਨੇ ਫ਼ਾਇਰ ਐਕਸਟਿੰਗੁਇਸ਼ਰ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸੇ ਦੌਰਾਨ ਗੈਸ ਸਿਲੰਡਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਸ਼ਿਜਿਨ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ (Injured) ਹੋ ਗਏ ।








