Patiala Help Club Logo

ਏਸ਼ੀਅਨ ਖੇਡਾਂ-2026 ਦੌਰਾਨ ਭਾਰੀ ਪੈਰਾ ਤੈਰਾਕ ਨੂੰ ਜਾਪਾਨ ਤੋਂ ਭੇਜਿਆ ਭਾਰਤ ਵਾਪਸ

ਨਵੀਂ ਦਿੱਲੀ, 22 ਅਕਤੂੂਬਰ 2026 : ਜਾਪਾਨ (Japan) ਦੇ ਨਾਗੋਆ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ-2026 ਦੌਰਾਨ ਇਕ ਭਾਰਤੀ ਪੈਰਾ ਤੈਰਾਕ (Indian Para Swimmer) ਖਿਡਾਰੀ ਨੂੰ ਜਾਪਾਨ ਤੋਂ ਭਾਰਤ ਵਾਪਸ ਭੇਜਿਆ ਗਿਆ ਹੈ ।

ਕੌਣ ਹੈ ਇਹ ਭਾਰਤੀ ਪੈਰਾ ਤੈਰਾਕ

ਮਿਲੀ ਜਾਣਕਾਰੀ ਅਨੁਸਾਰ ਏਸ਼ੀਅਨ ਖੇਡਾਂ-2026 (Asian Games 2026) ਦੌਰਾਨ ਜਿਸ ਭਾਰਤੀ ਪੈਰਾ ਤੈਰਾਕ ਨੂੰ ਜਾਪਾਨ ਤੋਂ ਭਾਰਤ ਵਾਪਸ ਭੇਜਿਆ ਗਿਆ ਹੈ ਦੀ ਪਛਾਣ ਮੁਹੰਮਦ ਸ਼ਮਸ ਆਲਮ ਸ਼ੇਖ (Muhammad Shams Alam Sheikh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਇਸ ਮਾਮਲੇ ਤੋਂ ਬਾਅਦ, ਭਾਰਤੀ ਪੈਰਾਓਲੰਪਿਕ ਕਮੇਟੀ ਇਸ 40 ਸਾਲਾ ਤੈਰਾਕ `ਤੇ ਉਮਰ ਭਰ ਦੀ ਪਾਬੰਦੀ ਲਗਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ । ਇਹ ਕਥਿਤ ਘਟਨਾ ਸੋਮਵਾਰ ਨੂੰ ਉਸੇ ਹੋਟਲ ਵਿਚ ਵਾਪਰੀ ਜਿਥੇ ਭਾਰਤੀ ਪੈਰਾ-ਤੈਰਾਕੀ ਟੀਮ ਰੁਕੀ ਹੋਈ ਸੀ ।

ਕੀ ਕਾਰਨ ਰਿਹਾ ਭਾਰਤੀ ਪੈਰਾ ਤੈਰਾਕ ਨੂੰ ਭਾਰਤ ਵਾਪਸ ਭੇਜਣ ਦਾ

ਪ੍ਰਾਪਤ ਸੂਚਨਾ ਮੁਤਾਬਕ ਜਾਪਾਨ ਤੋਂ ਜਿਸ ਭਾਰਤੀ ਪੈਰਾ ਤੈਰਾਕ ਨੂੰ ਭਾਰਤ ਵਾਪਸ ਭੇਜਿਆ ਗਿਆ ਹੈ ਦਾ ਮੁੱਖ ਕਾਰਨ ਉਨ੍ਹਾਂ `ਤੇ ਇਕ ਮਹਿਲਾ ਹੋਟਲ ਕਰਮਚਾਰੀ ਨਾਲ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਕਰਨ ਦੇ ਗੰਭੀਰ ਦੋਸ਼ ਲੱਗਣਾ ਹੈ । ਜਿਕਰਯੋਗ ਹੈ ਕਿ ਹੋਟਲ ਦੀ ਇਕ ਔਰਤ ਹਾਊਸਕੀਪਿੰਗ ਕਰਮਚਾਰੀ ਜਦੋਂ ਸ਼ੇਖ ਦੇ ਕਮਰੇ ਵਿਚ ਆਪਣੀ ਡਿਊਟੀ ਕਰ ਰਹੀ ਸੀ, ਤਾਂ ਉਸ ਨਾਲ ਕਥਿਤ ਤੌਰ `ਤੇ ਛੇੜਛਾੜ ਕੀਤੀ ਗਈ ।

ਸਿ਼ਕਾਇਤ ਤੋਂ ਬਾਅਦ ਖਿਡਾਰੀ ਨੂੰ ਲੈ ਲਿਆ ਗਿਆ ਸੀ ਹਿਰਾਸਤ ਵਿਚ

ਭਰੋਸੇਯੋਗ ਸੂਤਰਾਂ ਮੁਤਾਬਕ ਸਥਾਨਕ ਪ੍ਰਬੰਧਕੀ ਕਮੇਟੀ ਕੋਲ ਸਿ਼ਕਾਇਤ ਦਰਜ ਹੋਣ ਤੋਂ ਬਾਅਦ ਜਪਾਨੀ ਪੁਲਸ ਵਲੋਂ ਭਾਰਤੀ ਤੈਰਾਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਜਿਸ ਤੋਂ ਬਾਅਦ ਭਾਰਤੀ ਖੇਡ ਅਧਿਕਾਰੀਆਂ ਅਤੇ ਸਥਾਨਕ ਕਮੇਟੀ ਦੇ ਦਖਲ ਨਾਲ ਇਕ ਲਿਖਤੀ ਮੁਆਫ਼ੀਨਾਮਾ ਤਿਆਰ ਕਰਵਾਇਆ ਗਿਆ ਅਤੇ ਸ਼ੇਖ ਨੂੰ ਤੁਰੰਤ ਭਾਰਤ ਵਾਪਸ ਭੇਜ ਦਿਤਾ ਗਿਆ । ਦੱਸਣਯੋਗ ਹੈ ਕਿ ਉਪਰੋਕਤ ਵਾਪਰੇ ਮਾਮਲੇ ਦੌਰਾਨ ਭਾਰਤੀ ਓਲੰਪਿਕ ਕਮੇਟੀ ਵਲੋਂ ਉਪਰੋਕਤ ਤੈਰਾਕ ਤੇ ਉਮਰ ਭਰ ਦੀ ਪਾਬੰਦੀ ਲਗਾਉਣ ਸਬੰਧੀ ਵੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ।

Advertisement