Patiala Help Club Logo

ਪੰਜਾਬ ਸਰਕਾਰ ਨੇ ਦਿੱਤਾ ਯੂ. ਏ. ਈ. ਨਿਵੇਸ਼ਕਾਂ ਨੂੰ ਪੰਜਾਬ `ਚ ਨਿਵੇਸ਼ ਦਾ ਸੱਦਾ

ਚੰਡੀਗੜ੍ਹ, 10 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਯੂ. ਏ. ਈ. ਦੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਗਿਆ ਹੈ ।

ਕੀ ਆਖਿਆ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੀਟਿੰਗ ਵਿਚ

ਪੰਜਾਬ ਦੇ ਉਦਯੋਗ ਅਤੇ ਵਪਾਰ ਮੰਤਰੀ (Punjab Industries and Commerce Minister) ਅਮਨ ਅਰੋੜਾ ਨੇ ਦੁਬਈ `ਚ ਆਯੋਜਿਤ ਸਾਲਾਨਾ ਨਿਵੇਸ਼ ਮੀਟਿੰਗ (ਏ. ਆਈ. ਐੱਮ.) `ਚ ਯੂ. ਏ. ਈ. ਦੇ ਨਿਵੇਸ਼ਕਾਂ, ਉਦਯੋਗਪਤੀਆਂ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ `ਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਨਵੀਂ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ-2026 ਤਹਿਤ ਯੋਗ ਉਦਯੋਗਾਂ ਨੂੰ ਫਿਕਸਡ ਕੈਪੀਟਲ ਇਨਵੈਸਟਮੈਂਟ ਦੇ 100 ਫੀਸਦੀ ਤੱਕ, ਜਦੋਂ ਕਿ ਪਹਿਲ ਵਾਲੇ ਖੇਤਰਾਂ, ਸਰਹੱਦੀ ਅਤੇ ਕੰਢੀ ਖੇਤਰਾਂ `ਚ 125 ਫੀਸਦੀ ਤੱਕ ਵਿੱਤੀ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ ।

ਕਿਸ ਕਿਸ ਮਦਦ ਦਾ ਦਿੱਤਾ ਗਿਆ ਹੈ ਭਰੋਸਾ

ਅਰੋੜਾ ਨੇ ਨਿਵੇਸ਼ਕਾਂ ਨੂੰ ਫਾਸਟ-ਟਰੈਕ ਮਨਜ਼ੂਰੀਆਂ, ਸਿੰਗਲ-ਵਿੰਡੋ ਵਿਵਸਥਾ ਅਤੇ ਇਨਵੈਸਟ ਪੰਜਾਬ ਦੇ ਮਾਧਿਅਮ ਨਾਲ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ । ਉਨ੍ਹਾਂ ਕਿਹਾ ਕਿ ਪੰਜਾਬ `ਚ ਮਜ਼ਬੂਤ ਉਦਯੋਗਿਕ ਆਧਾਰ, ਹੁਨਰਮੰਦ ਨੌਜਵਾਨ ਸ਼ਕਤੀ, ਖੇਤੀਬਾੜੀ ਸਮਰੱਥਾ, ਬਿਹਤਰ ਕਨੈਕਟੀਵਿਟੀ ਅਤੇ ਵੱਡਾ ਖਪਤਕਾਰ ਬਾਜ਼ਾਰ ਨਿਵੇਸ਼ ਲਈ ਅਨੁਕੂਲ ਮਾਹੌਲ ਤਿਆਰ ਕਰਦੇ ਹਨ ।

ਕਿਹੜੇ ਕਿੜਹੇ ਖੇੇਤਰਾਂ ਵਿਚ ਦਿੱਤਾ ਗਿਆ ਹੈ ਨਿਵੇਸ਼ ਦਾ ਸੱਦਾ

ਉਨ੍ਹਾਂ ਯੂ. ਏ. ਈ. ਦੇ ਨਿਵੇਸ਼ਕਾਂ (Investors from the UAE) ਨੂੰ ਫੂਡ ਪ੍ਰੋਸੈਸਿੰਗ, ਖੇਤੀਬਾੜੀ, ਮੈਨੂਫੈਕਚਰਿੰਗ, ਲੌਜਿਸਟਿਕਸ, ਟੈਕਸਟਾਈਲ, ਆਈ. ਟੀ./ਆਈ. ਟੀ. ਈ. ਐੱਸ., ਗਲੋਬਲ ਕੈਪੇਬਿਲਟੀ ਸੈਂਟਰ, ਡਾਟਾ ਸੈਂਟਰ, ਨਵਿਆਉਣਯੋਗ ਊਰਜਾ ਅਤੇ ਉੱਭਰਦੀਆਂ ਤਕਨਾਲੋਜੀਆਂ ਸਮੇਤ ਰੋਜ਼ਗਾਰ ਆਧਾਰਤ ਖੇਤਰਾਂ `ਚ ਨਿਵੇਸ਼ ਦਾ ਸੱਦਾ ਦਿੱਤਾ । ਉਨ੍ਹਾਂ ਰਾਜਪੁਰਾ `ਚ ਅੰਮ੍ਰਿਤਸਰ-ਕੋਲਕਾਤਾ ਉਦਯੋਗਿਕ ਕਾਰੀਡੋਰ `ਤੇ ਪ੍ਰਸਤਾਵਿਤ 1100 ਏਕੜ ਦੇ ਏਕੀਕ੍ਰਿਤ ਮੈਨੂਫੈਕਚਰਿੰਗ ਕਲੱਸਟਰ ਨੂੰ ਯੂ. ਏ. ਈ. ਨਿਵੇਸ਼ਕਾਂ ਲਈ ਵੱਡਾ ਮੌਕਾ ਦੱਸਿਆ ।

ਹੋਰ ਕੀ ਕੀ ਦੱਸਿਆ ਅਰੋੜਾ ਨੇ

ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ (Aman Arora) ਨੇ ਦੱਸਿਆ ਕਿ ਨੀਤੀ ਤਹਿਤ ਯੋਗ ਨਿਵੇਸ਼ਾਂ `ਤੇ ਫੀਸਦੀ ਤੱਕ ਪੂੰਜੀ ਸਬਸਿਡੀ, 10 ਕਰੋੜ ਰੁਪਏ ਤੱਕ ਦੀ ਸੀਮਾ `ਚ ਨੈੱਟ ਐੱਸ. ਜੀ. ਐੱਸ. ਟੀ. ਦੀ 75 ਫੀਸਦੀ ਤੱਕ ਅਦਾਇਗੀ ਅਤੇ ਸ਼ਰਤਾਂ ਅਨੁਸਾਰ ਬਿਜਲੀ ਡਿਊਟੀ `ਚ 100 ਫੀਸਦੀ ਛੋਟ ਵਰਗੇ ਲਾਭ ਉਪਲਬਧ ਹਨ ।

Advertisement