Patiala Help Club Logo

ਕੈਨੇਡਾ ਪੜ੍ਹਨ ਗਈ ਪੰਜਾਬੀ ਵਿਦਿਆਰਥਣ ਦੀ ਹੋਈ ਮੌਤ

ਟੋਰਾਂਟੋ, 15 ਜੂਨ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੀ ਵਸਨੀਕ ਪੰਜਾਬੀ ਮੂਲ ਦੀ ਇਕ ਪੰਜਾਬਣ ਵਿਦਿਆਰਥਣ ਦੀ ਕੈਨੇਡਾ (Canada) ਵਿਖੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਵਾਪਰੀ ਦਿਲ ਕੰਬਾਊ ਵਾਰਦਾਤ ਦੌਰਾਨ ਪੰਜਾਬਣ ਮੁਟਿਆਰ ਜਿਊਂਦੀ ਸੜ (Living rot) ਗਈ, ਜਿਸ ਦੀ ਸ਼ਨਾਖ਼ਤ 24 ਸਾਲਾ ਅਮਿਤੋਜ ਕੌਰ ਵਜੋਂ ਕੀਤੀ ਗਈ ਹੈ । ਨੋਵਾ ਸਕੋਸ਼ੀਆ ਦੇ ਬ੍ਰਿਜਵਾਟਰ ਵਿਖੇ ਇਕ ਅਪਾਰਟਮੈਂਟ ਵਿਚ ਲੱਗੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬੇਸਮੈਂਟ ਵਿਚ ਮੌਜੂਦ ਅਮਿਤੋਜ ਕੌਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲ ਸਕਿਆ ।

ਕਦੋਂ ਗਈ ਸੀ ਵਿਦਿਆਰਥਣ ਕੈਨੇਡਾ

ਪ੍ਰਾਪਤ ਜਾਣਕਾਰੀ ਮੁਤਾਬਕ ਅਮਿਤੋਜ ਕੌਰ (Amitoj Kaur) 2020 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਅਤੇ ਲੰਮੇ ਸਮੇਂ ਬਾਅਦ ਪਿੰਡ ਗੇੜਾ ਮਾਰਨ ਬਾਰੇ ਵਿਚਾਰ ਕਰ ਰਹੀ ਸੀ । ਦੂਜੇ ਪਾਸੇ ਪੁਲਸ ਨੇ ਦਸਿਆ ਕਿ ਕਿੰਗ ਸਟਰੀਟ ਵਿਖੇ ਦੋ ਰਿਹਾਇਸ਼ੀ ਇਮਾਰਤਾਂ ਅੱਗ ਦੀ ਲਪੇਟ (Fire engulfed)ਵਿਚ ਆ ਗਈਆਂ ਅਤੇ ਫ਼ਾਇਰ ਫ਼ਾਈਟਰਜ਼ ਨੇ ਅੱਗ ਬੁਝਾਉਣ ਮਗਰੋਂ ਇਕ ਲਾਸ਼ (Corpse) ਬਰਾਮਦ ਕੀਤੀ । ਬ੍ਰਿਜਵਾਟਰ ਪੁਲਸ ਦੇ ਉਪ-ਮੁਖੀ ਡੈਨੀ ਮੈਕਫ਼ੀ ਨੇ ਦਸਿਆ ਕਿ ਬਿਜਲੀ ਦੀਆਂ ਤਾਰਾਂ ਵਿਚ ਸਪਾਰਕਿੰਗ ਮਗਰੋਂ ਅੱਗ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਫੈਲਣ ਲੱਗੀ ।

Advertisement