Patiala Help Club Logo

ਵਿਦਿਆਰਥਣਾਂ ਤੋਂ ਟੁਆਇਲਟ ਸਾਫ ਕਰਵਾਉਣ ‘ਤੇ ਸਕੂਲ ਪ੍ਰਿੰਸੀਪਲ ਮੁਅੱਤਲ

ਮੈਹਰ, 19 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਮੈਹਰ ਵਿਖੇ ਸਰਕਾਰੀ ਸਕੂਲ ਵਿਚ ਵਿਦਿਆਰਥਣਾਂ ਤੋਂ ਟੁਆਇਲਟ ਸਾਫ ਕਰਵਾਉਣ ‘ਤੇ ਪ੍ਰਿੰਸੀਪਲ ਨੂੰ ਮੁਅੱਤਲ (Suspended) ਕਰ ਦਿੱਤਾ ਹੈ ।

ਕੌਣ ਹੈ ਇਹ ਪ੍ਰਿੰਸੀਪਲ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਮੈਹਰ ਜਿ਼ਲੇ ਵਿਚ ਜੋ ਇਕ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਤੋਂ ਟਾਇਲਟ ਦੀ ਸਫ਼ਾਈ (Toilet cleaning) ਕਰਵਾਉਣ ਦੇ ਦੋਸ਼ ਦੀ ਪੁਸ਼ਟੀ ਹੋਣ ਤੋਂ ਬਾਅਦ ਉੱਥੋਂ ਦੀ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਵਿਚ ਪ੍ਰਿੰਸੀਪਲ ਦੀ ਪਛਾਣ ਲੀਲਾ ਬਾਈ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਜਿਲੇ ਦੇ ਘੁਨਵਾਰਾ ਸਥਿਤ ਸਰਕਾਰੀ ਸਕੂਲ ਦਾ ਹੈ । ਜਿਲਾ ਮੈਜਿਸਟ੍ਰੇਟ ਵਲੋਂ ਸਕੂਲ ਪ੍ਰਿੰਸੀਪਲ (Principal) ਤੇ ਆਪਣੇ ਅਹੁਦੇ ਦੀਆਂ ਜਿੰਮੇਵਾਰੀਆਂ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼਼ ਹੇਠ ਕਾਰਵਾਈ ਕੀਤੀ ਗਈ ਹੈ ।

ਵੀਡੀਓ ਵਾਇਰਲ ਹੋਣ ਤੇ ਲਿਆ ਗਿਆ ਸੀ ਮੈਜਿਸਟ੍ਰੇਟ ਵਲੋਂ ਨੋਟਿਸ

ਪ੍ਰਾਪਤ ਸੂਚਨਾ ਮੁਤਾਬਕ ਕਥਿਤ ਵੀਡੀਓ ਵਿਚ ਇਕ ਵਿਦਿਆਰਥਣ ਵਾਈਪਰ ਨਾਲ ਮਹਿਲਾ ਪਖਾਨੇ ਦਾ ਫਰਸ਼ ਸਾਫ਼ ਕਰਦੀ ਅਤੇ ਇਕ ਹੋਰ ਵਿਦਿਆਰਥਣ ਡਰੰਮ ਵਿਚੋਂ ਪਾਣੀ ਕੱਢ ਕੇ ਫਰਸ਼ `ਤੇ ਪਾਉਂਦੀ ਨਜ਼ਰ ਆ ਰਹੀ ਹੈ, ਜਦਕਿ ਕੁਝ ਹੋਰ ਵਿਦਿਆਰਥਣਾਂ ਆਸ-ਪਾਸ ਖੜ੍ਹੀਆਂ ਹਨ । ਵੀਡੀਓ ਬਣਾਉਣ ਵਾਲਾ ਵਿਅਕਤੀ ਪ੍ਰਿੰਸੀਪਲ ਤੋਂ ਇਸ ਬਾਰੇ ਸਵਾਲ ਵੀ ਪੁੱਛਦਾ ਹੈ ਪਰ ਸ਼ੁਰੂਆਤੀ ਗੱਲਬਾਤ ਦੌਰਾਨ ਉਹ ਇਸ ਤੋਂ ਇਨਕਾਰ ਕਰਦੀ ਦਿਖਾਈ ਦਿੰਦੀ ਹੈ ਅਤੇ ਬਾਅਦ ਵਿਚ ਕਹਿੰਦੀ ਹੈ ਕਿ ਵਿਦਿਆਰਥਣਾਂ ਸਿਰਫ਼ ਪਖਾਨੇ ਵਿਚ ਪਾਣੀ ਹੀ ਤਾਂ ਪਾ ਰਹੀਆਂ ਹਨ । ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਨੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਜਾਂਚ ਦੇ ਹੁਕਮ ਦਿੱਤੇ ਸਨ।

Advertisement

punjab hockey
Meeting