Patiala Help Club Logo

ਹੈਰੋਇਨ ਰਿਕਵਰੀ ਦੇ ਮਾਮਲੇ `ਚ ਫਰਾਰ ਹਵਾਲਾਤੀ ਕਟੜਾ ਤੋਂ ਗ੍ਰਿਫਤਾਰ

ਫਿਰੋਜ਼ਪੁਰ, 19 ਨਵੰਬਰ 2026 : ਕੇਂਦਰੀ ਜੇਲ ਫਿਰੋਜ਼ਪੁਰ (Central Jail Ferozepur) ਵਿਖੇ ਬੰਦ ਹਵਲਾਤੀ ਜੋ ਕਿ ਕੈਦੀ ਵਾਰਡ ਵਿਚੋਂ ਫਰਾਰ ਹੋ ਗਿਆ ਸੀ ਨੂੰ ਫਿਰੋਜ਼ਪੁਰ ਵਲੋਂ ਗ੍ਰਿਫ਼ਤਾਰ (Arrest) ਕਰ ਲਿਆ ਗਿਆ ਹੈ ।

ਕਿਥੋਂ ਕੀਤਾ ਗਿਆ ਹੈ ਫਰਾਰ ਕੈਦੀ ਨੂੰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ 26 ਕਿਲੋ ਤੋਂ ਵੱਧ ਹੈਰੋਇਨ ਰਿਕਵਰੀ ਦੇ ਮਾਮਲੇ `ਚ ਜੋ ਕੇਂਦਰੀ ਜੇਲ ਫਿਰੋਜ਼ਪੁਰ `ਚ ਬੰਦ ਹਵਾਲਾਤੀ (prisoner) ਰਮਨ ਉਰਫ ਰਮਣੀ ਪੁੱਤਰ ਪ੍ਰੇਮ ਵਾਸੀ ਮੱਲਾਂਵਾਲਾ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਦੇ ਕੈਦੀ ਵਾਰਡ `ਚ ਇਲਾਜ ਅਧੀਨ ਹੋਣ ਵੇਲੇ 12 ਨਵੰਬਰ ਨੂੰ ਪੁਲਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ ਸੀ ਨੂੰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਐੱਸ. ਐੱਚ. ਓ. ਸਬ-ਇੰਸਪੈਕਟਰ ਸੁਖਚੈਨ ਮਹਿਤਾ ਦੀ ਅਗਵਾਈ `ਚ ਕਟੜਾ ਤੋਂ ਗ੍ਰਿਫਤਾਰ ਕਰ ਲਿਆ ਹੈ ।

ਕੀ ਦੱਸਿਆ ਸਬ-ਇੰਸਪੈਕਟਰ ਨੇ

ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਸੁਖਚੈਨ ਮਹਿਤਾ ਨੇ ਦੱਸਿਆ ਕਿ ਜਿਵੇਂ ਹੀ ਇਹ ਹਵਾਲਾਤੀ ਕੈਦੀ ਵਾਰਡ ਤੋਂ ਫਰਾਰ ਹੋਇਆ ਤਾਂ ਉਨ੍ਹਾਂ ਵੱਲੋਂ ਪੁਲਸ ਟੀਮਾਂ ਦਾ ਗਠਨ ਕਰ ਕੇ ਗੁਪਤ ਅਤੇ ਟੈਕਨੀਕਲ ਸੋਰਸਿਜ਼ ਦੇ ਆਧਾਰ `ਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਉਸ ਨੂੰ ਕਟੜਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਜ ਅਦਾਲਤ `ਚ ਪੇਸ਼ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਹਵਾਲਾਤੀ ਖਿਲਾਫ 26 ਕਿਲੋ ਤੋਂ ਵੱਧ ਹੈਰੋਇਨ ਰਿਕਵਰੀ ਨੂੰ ਲੈ ਕੇ ਥਾਣਾ ਸਿਟੀ ਫਿਰੋਜ਼ਪੁਰ `ਚ ਮੁਕਦਮਾ ਨੰਬਰ 26 ਦਰਜ ਹੈ ਅਤੇ ਪੁਲਸ ਕਾਰਵਾਈ ਕੀਤੀ ਜਾ ਰਹੀ ਹੈ ।

Advertisement

punjab hockey
Meeting