Patiala Help Club Logo

ਨਾਦਰਾਈ ਹਜਾਰਾ ਨਹਿਰ `ਚ ਡੁੱਬਣ ਕਾਰਨ ਹੋਈ ਤਿੰਨ ਭਰਾਵਾਂ ਦੀ ਮੌਤ

ਕਾਸਗੰਜ, 8 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਕਾਸਗੰਜ ਵਿਖੇ ਨਹਿਰ ਵਿਚ ਡੁੱਬ ਜਾਣ ਦੇ ਕਾਰਨ ਤਿੰਨ ਭਰਾਵਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਮੁਤਾਬਕ ਕਾਸਗੰਜ ਜਿ਼ਲੇ ਦੀ ਨਾਦਰਾਈ ਹਜ਼ਾਰਾ ਨਹਿਰ (Nadrai Hazara Canal) `ਚ ਨਹਾਉਂਦੇ ਸਮੇਂ ਜੋ ਹਾਥਰਸ ਦੇ ਤਿੰਨ ਭਰਾਵਾਂ ਦੀ ਡੁੱਬਣ ਨਾਲ ਮੌਤ ਹੋ ਗਈ ਵਿਚ ਜੈਪ੍ਰਕਾਸ਼ (25), ਅਜੇ (24) ਤੇ ਛੋਟੂ (22) ਸ਼ਾਮਲ ਹਨ । ਪੁਲਸ ਅਨੁਸਾਰ ਜੈ ਪ੍ਰਕਾਸ਼, ਅਜੇ ਤੇ ਛੋਟੂ ਜੋ ਹਾਥਰਸ ਜਿਲੇ ਦੇ ਸਿਕੰਦਰਰਾਓ ਥਾਣਾ ਖੇਤਰ ਦੇ ਟਿੱਕਰੀ ਨਗਲਾ ਪਿੰਡ ਦੇ ਵਸਨੀਕ ਸਨ, ਸ਼ਨੀਵਾਰ ਆਪਣੇ ਦੋਸਤ ਸੁਮਿਤ ਨਾਲ ਨਹਿਰ `ਚ ਨਹਾਉਣ ਲਈ ਗਏ ਸਨ ਤੇ ਨਹਾਉਂਦੇ ਸਮੇਂ ਸਾਰੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ।

20 ਘੰਟਿਆਂ ਬਾਅਦ ਲਾਸ਼ਾਂ ਮਿਲੀਆਂ

ਉਕਤ ਤਿੰਨਾਂ ਦੀਆਂ ਲਾਸ਼ਾਂ 20 ਘੰਟਿਆਂ ਦੀ ਭਾਲ ਤੇ ਬਚਾਅ ਮੁਹਿੰਮ ਤੋਂ ਬਾਅਦ ਐਤਵਾਰ ਉਨ੍ਹਾਂ ਦੀਆਂ ਲਾਸ਼ਾਂ (Corpses) ਮਿਲੀਆਂ । ਸੁਮਿਤ ਤੈਰ ਕੇ ਬਾਹਰ ਆਉਣ `ਚ ਸਫਲ ਹੋ ਗਿਆ ਪਰ ਤਿੰਨੋਂ ਭਰਾ ਡੁੱਬ ਗਏ । ਸੂਚਨਾ ਮਿਲਣ `ਤੇ ਪੁਲਸ ਨੇ ਇਕ ਸਾਂਝੀ ਖੋਜ ਮੁਹਿੰਮ ਚਲਾਈ । ਜੈਪ੍ਰਕਾਸ਼ ਦੀ ਲਾਸ਼ ਐਤਵਾਰ ਨੂੰ ਘਟਨਾ ਵਾਲੀ ਥਾਂ ਤੋਂ ਲੱਗਭਗ ਅੱਧਾ ਕਿਲੋਮੀਟਰ ਦੂਰ, ਛੋਟੂ ਦੀ ਲਾਸ਼ ਢਾਈ ਕਿਲੋਮੀਟਰ ਦੂਰ ਤੇ ਅਜੇ ਦੀ ਲਾਸ਼ ਉਸ ਤੋਂ ਵੀ ਕੁਝ ਦੂਰੋਂ ਬਰਾਮਦ ਕੀਤੀ ਗਈ ।

Advertisement