ਫਗਵਾੜਾ, 24 ਸਤੰਬਰ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਦੇ ਮੁਹੱਲਾ ਟਿੱਬੀ ਵਿਖੇ ਬੀਤੇ ਦਿਨੀਂ ਪਤੀ-ਪਤਨੀ ਦੇ ਆਪਸੀ ਝਗੜੇ ਵਿਚ ਚਾਕੂ ਲੱਗਣ ਕਾਰਨ ਪਤਨੀ ਦੀ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਮਹਿਲਾ ਜਿਸਦੀ ਚਾਕੂ ਲੱਗਣ ਕਾਰਨ ਹੋ ਗਈ ਮੌਤ
ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੇ ਮੁਹੱਲਾ ਟਿੱਬੀ ਵਿਖੇ ਪਤੀ-ਪਤਨੀ ਵਿਚਾਲੇ ਹੋਏ ਝਗੜੇ ਦੌਰਾਨ ਜਦੋਂ ਪਤੀ ਤੇ ਪਤਨੀ ਦੋਹਾਂ ਵਲੋਂ ਹੀ ਇਕ ਦੂਸਰੇ ‘ਤੇ ਚਾਕੂ ਨਾਲ ਹਮਲਾ (Knife Attack) ਕੀਤਾ ਗਿਆ ਤਾਂ ਪਤੀ ਵਲੋਂ ਪਤਨੀ ਦੇ ਚਾਕੂ ਨਾਲ ਹਮਲਾ ਕੀਤੇ ਜਾਣ ਦੇ ਚਲਦਿਆਂ ਪਤਨੀ ਦੀ ਮੌਤ ਹੋ ਗਈ ਹੈ ਵਿਚ ਮਹਿਲਾ ਦੀ ਪਛਾਣ ਜਸਵਿੰਦਰ ਕੌੌਰ ਦੇ ਤੌਰ ‘ਤੇ ਹੋਈ ਹੈ ।
ਪਤੀ ਗੰਭੀਰ ਜਖਮੀ ਹੋਣ ਕਾਰਨ ਹਸਪਤਾਲ ਦਾਖਲ
ਪ੍ਰਾਪਤ ਸੂਚਨਾ ਮੁਤਾਬਕ ਉਕਤ ਦੋਵੇਂ ਜਣੇ ਜੋ ਕਿ ਲਗਭਗ 15-20 ਕੁ ਦਿਨ ਪਹਿਲਾਂ ਹੀ ਮੁਹੱਲਾ ਟਿੱਬੀ ਵਿਖੇ ਕਿਰਾਏ ਦੇ ਕਮਰੇ ਵਿਚ ਰਹਿਣ ਲਈ ਆਏ ਸਨ ਤੇ ਦੋਹਾਂ ਵਿਚਕਾਰ ਬੁੱਧਵਾਰ ਸ਼ਾਮ ਵੇਲੇ ਜਦੋਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋੋਇਆ ਤਾਂ ਇਕ ਦੂਸਰੇ ‘ਤੇ ਚਾਕੂ ਨਾਲ ਕੀਤੇ ਹਮਲੇ ਵਿਚ ਪਤਨੀ ਦੀ ਮੌਤ ਹੋ ਗਈ ਜਦੋਂ ਕਿ ਪਤੀ ਗੰਭੀਰ ਜਖਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਦਾਖਲ (Hospital admission) ਕਰਵਾਇਆ ਗਿਆ ਹੈ, ਜਿਸਦੀ ਪਛਾਣ ਗੁਰਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ ।








