ਬਿਹਾਰ, 28 ਸਤੰਬਰ 2026 : ਪਾਕਿਸਤਾਨ (Pakistan) ਦੇ ਇਕ ਅੱਤਵਾਦੀ ਨੈੱਟਵਰਕ ਨਾਲ ਕਥਿਤ ਸਬੰਧ ਦੇ ਦੋਸ਼ ਹੇਠ ਬਿਹਾਰ ਦੇ ਪਰਬੀ ਚੰਪਾਰਨ ਜਿਲੇ `ਚ ਇਕ 22 ਸਾਲਾ ਨੌਜਵਾਨ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਬਿਹਾਰ ਪੁਲਸ (Bihar Police) ਵਲੋਂ ਜਿਸ ਨੌਜਵਾਨ ਨੂੰ ਪਾਕਿਸਤਾਨੀ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਸਿਰਾਜ ਆਲਮ ਦੇ ਤੌਰ ਤੇ ਹੋਈ ਹੈ । ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਾਜ ਆਲਮ ਨੂੰ ਸ਼ਨੀਵਾਰ ਰਾਤ ਢਾਕਾ ਥਾਣਾ ਖੇਤਰ ਦੇ ਬਿਸਰਹੀਆ ਪਿੰਡ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ ।
ਕੀ ਕੀ ਮੰਨਿਆਂ ਪਕੜੇ ਗਏ ਨੌਜਵਾਨ ਨੇ
ਜਿਲਾ ਪੁਲਸ ਵਲੋਂ ਜਾਰੀ ਬਿਆਨ ਮੁਤਾਬਕ ਆਲਮ ਦੇ ਮੋਬਾਈਲ ਫੋਨ `ਚ ਅੱਤਵਾਦੀ ਸਰਗਰਮੀਆਂ (Terrorist activities) ਨਾਲ ਸਬੰਧਤ ਵੀਡੀਓ, ਤਸਵੀਰਾਂ ਅਤੇ `ਦੇਸ਼-ਵਿਰੋਧੀ ਰੀਲਾਂ` ਮਿਲੀਆਂ ਹਨ । ਪੁਲਸ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੌਰਾਨ ਆਲਮ ਨੇ ਸੋਸ਼ਲ ਮੀਡੀਆ ਰਾਹੀਂ ਅਲੀ ਗੁੱਜਰ ਦੇ ਸੰਪਰਕ `ਚ ਹੋਣ ਦੀ ਗੱਲ ਸਵੀਕਾਰ ਕੀਤੀ । ਇਸ ਨੇ ਕਿਹਾ ਕਿ ਅਲੀ ਗੁੱਜਰ ਦੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਨੈੱਟਵਰਕ ਨਾਲ ਕਥਿਤ ਸਬੰਧ ਹਨ ।








