ਚੰਡੀਗੜ੍ਹ, 4 ਜੂਨ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਬਣੇ ਪੰਜਾਬ ਸਿਵਲ ਸਕੱਤਰੇਤ ਸਮੇਤ ਹੋਰ ਪ੍ਰਮੁੱਖ ਧਾਰਮਿਕ ਅਸਥਾਨਾਂ ਨੂੰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।
ਕਿਸ ਤਰ੍ਹਾਂ ਦਿੱਤੀ ਗਈ ਹੈ ਧਮਕੀ
ਮਿਲੀ ਜਾਣਕਾਰੀ ਅਨੁਸਾਰ ਇਕ ਈਮੇਲ ਭੇਜ ਕੇ ਪੰਜਾਬ ਸਿਵਲ ਸਕੱਤਰੇਤ (Punjab Civil Secretariat) ਚੰਡੀਗੜ੍ਹ ਅਤੇ ਸੂਬੇ ਦੇ ਕਈ ਹੋਰ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਉਕਤ ਧਮਕੀ ਭਰੀ ਈਮੇਲ ਅੱਜ ਸਵੇਰੇ 8 : 36 ਵਜੇ ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਨੂੰ ਮਿਲੀ, ਜਿਸ ‘ਚ ਬੰਬ ਦੀ ਧਮਕੀ ਅਤੇ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ।
ਕੀ ਕੀ ਆਖਿਆ ਗਿਆ ਹੈ ਈਮੇਲ ਵਿਚ
ਭੇਜੀ ਗਈ ਈਮੇਲ ‘ਚ ਦਾਅਵਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ ਵਿਚ ਦੁਪਹਿਰ 1 : 11 ਵਜੇ ਤੋਂ 3 : 11 ਵਜੇ ਦੇ ਵਿਚਕਾਰ ਬੰਬ ਫਟਣਗੇ । ਇਸ ਤੋਂ ਇਲਾਵਾ ਪੰਜਾਬ ਦੇ ਕਈ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ‘ਚ ਅੰਮ੍ਰਿਤਸਰ ਦਾ ਦੁਰਗਿਆਣਾ ਮੰਦਰ, ਪਠਾਨਕੋਟ ਦਾ ਮੁਕਤੇਸ਼ਵਰ ਮੰਦਰ, ਜਲੰਧਰ ਦਾ ਦੇਵੀ ਤਾਲਾਬ ਮੰਦਰ, ਬਠਿੰਡਾ ਦਾ ਮਾਈਸਰ ਮੰਦਰ ਅਤੇ ਪਟਿਆਲਾ ਦਾ ਕਾਲੀ ਦੇਵੀ ਮੰਦਰ ਸ਼ਾਮਲ ਹਨ ।








