Patiala Help Club Logo

ਭਾਰਤੀ ਚੋਣ ਕਮਿਸ਼ਨ ਦੀ ਟੀਮ ਕਰੇਗੀ 27 ਤੇ 28 ਅਕਤੂਬਰ ਨੂੰ ਪੰਜਾਬ ਦਾ ਦੌੌਰਾ

ਨਵੀਂ ਦਿੱਲੀ, 17 ਅਕਤੂਬਰ 2026 : ਭਾਰਤ ਦੇੇਸ਼ ਦੇ ਚੋਣ ਕਮਿਸ਼ਨ (Election Commission of India) ਦੀ ਟੀਮ ਵਲੋਂ ਪੰਜਾਬ ਸੂਬੇ ਦਾ 27 ਤੇ 28 ਅਕਤੂਬਰ ਨੂੰ ਦੋ ਦਿਨਾਂ ਲਈ ਦੌਰਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕੀਤਾ ਜਾਵੇਗਾ ਦੌਰੇ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਚੋਣ ਕਮਿਸ਼ਨ ਵਲੋਂ 2027 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਪੰਜਾਬ ਸਮੇਤ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਲਈ ਜ਼ਮੀਨੀ ਪੱਧਰ `ਤੇ ਜਿਥੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਦੇ ਚਲਦਿਆਂ ਜੋ ਦੋ ਦਿਨਾਂ ਲਈ ਪੰਜਾਬ ਦਾ ਦੌਰਾ ਕੀਤਾ ਜਾਣਾ ਹੈ ਦਾ ਮੁੱਖ ਕਾਰਨ ਦੌਰੇ ਤੋਂ ਪਹਿਲਾਂ ਭੇਜੀਆਂ ਗਈਆਂ ਅਧਿਕਾਰੀਆਂ ਦੀ ਟੀਮਾਂ ਤੋਂ ਵੱਖ-ਵੱਖ ਜਿਲਿਆਂ ਵਿਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣਾ ਅਤੇ ਇਸ ਸਬੰਧੀ ਰਿਪੋਰਟਾਂ ਤਿਆਰ ਕਰਨਾ ਹੈ ।

ਕਮਿਸ਼ਨ ਕਰ ਸਕਦਾ ਹੈ ਦਸੰਬਰ ਮਹੀਨੇ ਵਿਚ ਚੋਣਾਂ ਦਾ ਐਲਾਨ

ਪ੍ਰਾਪਤ ਸੂਚਨਾ ਮੁਤਾਬਕ ਭਾਰਤ ਦੇ ਚੋਣ ਕਮਿਸ਼ਨ ਜਿਸਦਾ ਫਿਲਹਾਲ ਮੁੱਖ ਧਿਆਨ ਮਜ਼ਬੂਤ ਪ੍ਰਸ਼ਾਸਕੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ `ਤੇ ਕੇਂਦਰਿਤ ਹੈ ਵਲੋਂ ਕਿਸੇ ਵੀ ਸਮੇਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਅਧਿਕਾਰਤ ਐਲਾਨ ਕਰ ਸਕਦਾ ਹੈ ।

ਕੀ ਦੇਖ ਰਹੀਆਂ ਹਨ ਚੋਣ ਕਮਿਸ਼ਨ ਦੀਆਂ ਟੀਮਾਂ

ਭਾਰਤੀ ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਦੇ ਨਾਲ ਹੀ ਸਬੰਧਤ ਸੂਬੇ ਵਿੱਚ ਜਿਥੇ ਆਦਰਸ਼ ਚੋਣ ਜ਼ਾਬਤਾ (Model Code of Conduct) ਲਾਗੂ ਹੋ ਜਾਵੇਗਾ, ਉਥੇ ਹੀ ਕਮਿਸ਼ਨ ਦੀਆਂ ਟੀਮਾਂ ਵਲੋਂ ਮੁੱਖ ਤੌਰ `ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਪਹਿਲੇ ਪੱਧਰ ਦੀ ਜਾਂਚ ਵੋਟਰ ਸੂਚੀਆਂ ਨੂੰ ਅੱਪਡੇਟ ਕਰਨ ਅਤੇ ਪੋਲਿੰਗ ਸਟੇਸ਼ਨਾਂ `ਤੇ ਘੱਟੋ-ਘੱਟ ਸਹੂਲਤਾਂ ਤੇ ਸੁਰੱਖਿਆ ਪ੍ਰਬੰਧਾਂ ਦੇ ਨਿਰੀਖਣ ਦਾ ਕੰਮ ਦੇਖ ਰਹੀਆਂ ਹਨ ।

Advertisement