Patiala Help Club Logo

ਫ਼ਰਜ਼ੀ ਸਰਟੀਫਿਕੇਟ ਮਾਮਲੇ ਵਿਚ ਪੰਜ ਡਾਕਟਰ ਕੀਤੇ ਗ੍ਰਿਫ਼ਤਾਰ

ਜੈਪੁਰ, 18 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਸ਼ਹਿਰ ਜੈਪੁਰ ਵਿਖੇ ਇਕ ਫਰਜ਼ੀ ਸਰਟੀਫਿਕੇਟ ਦੇ ਮਾਮਲੇ ਵਿਚ ਪੰਜ ਡਾਕਟਰਾਂ ਨੂੰ ਗ੍ਰਿਫ਼ਤਾਰ (Arrest) ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਜੈਪੁਰ ਵਿਖੇ ਜੋ ਇਕ ਫਰਜ਼ੀ ਸਰਟੀਫਿਕੇਟ (Fake Certificate) ਮਾਮਲੇ ਵਿਚ ਪੰਜ ਡਾਕਟਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ ਤੋਂ ਐੱਮ. ਬੀ. ਬੀ. ਐੱਸ. ਦੀ ਡਿਗਰੀ ਲੈ ਕੇ ਭਾਰਤ ਵਿਚ ਡਾਕਟਰ ਬਣਨ ਦਾ ਸੁਪਨਾ ਦੇਖ ਰਹੇ 5 ਲੋਕਾਂ ਨੇ ਐੱਫ਼. ਐੱਮ. ਜੀ. ਈ. ਪ੍ਰੀਖਿਆ ਪਾਸ ਕਰਨ ਦੀ ਬਜਾਏ 15 ਤੋਂ 20 ਲੱਖ ਰੁਪਏ ਦੇ ਕੇ ਇਸ ਦਾ ਫ਼ਰਜ਼ੀ ਸਰਟੀਫਿਕੇਟ ਬਣਵਾ ਲਿਆ ।

ਕਿਸ ਨੇ ਕੀਤਾ ਹੈ ਡਾਕਟਰਾਂ ਨੂੰ ਗ੍ਰਿਫ਼ਤਾਰ

ਇਨ੍ਹਾਂ ਸਰਟੀਫਿਕੇਟ ਦੇ ਆਧਾਰ `ਤੇ ਰਾਜਸਥਾਨ ਦੇ ਵੱਖ-ਵੱਖ ਮੈਡੀਕਲ ਕਾਲਜਾਂ ਵਿਚ ਇੰਟਰਨਸਿ਼ਪ ਸ਼ੁਰੂ ਕਰ ਦਿੱਤੀ । ਇੰਨਾ ਹੀ ਨਹੀਂ ਰਾਜਸਥਾਨ ਮੈਡੀਕਲ ਕੌਂਸਲ ਵਿਚ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਵੀ ਹਾਸਲ ਕਰ ਲਈ । ਐੱਸ. ਓ. ਜੀ. ਨੇ ਇਸ ਫ਼ਰਜ਼ੀਵਾੜੇ ਦਾ ਪਰਦਾਫਾਸ਼ ਕਰਦਿਆਂ 5 ਡਾਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।

Advertisement

punjab hockey
Meeting