ਗੇਂਦਬਾਜ਼ਾਂ ਨੂੰ ਬਾਰੀਕੀ ਨਾਲ ਤਿਆਰੀ ਕਰਨੀ ਪੈਂਦੀ ਏ : ਫ੍ਰੈਂਕਲਿਨ

ਹੈਦਰਾਬਾਦ, 8 ਮਈ 2026 : ਹਾਲ ਹੀ ਵਿਚ ਚੱਲ ਰਹੇ ਆਈ. ਪੀ. ਐਲ. (I. P. L.) ਕ੍ਰਿਕਟ ਮੈਚਾਂ ਵਿਚ ਗੇਂਦਬਾਜੀ ਕਰਵਾ ਰਹੇ ਗੇਂਦਬਾਜਾਂ ਨੂੰ ਲੈ ਕੇ ਕੋਚ ਜੇਮਸ ਫ੍ਰੈਂਕਲਿਨ (Coach James Franklin) ਨੇ ਕਾਫੀ ਕੁੱਝ ਆਖਿਆ ਹੈ ।

ਕੀ ਆਖਿਆ ਹੈ ਸਨਰਾਈਜ਼ਰਜ਼ ਹੈਦਰਾਬਾਦ ਦੇ ਸਹਾਇਕ ਕੋਚ ਨੇ

ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਦੇ ਸਹਾਇਕ ਕੋਚ ਜੇਮਸ ਫ੍ਰੈਂਕਲਿਨ ਨੇ ਕਿਹਾ ਕਿ ਆਈ. ਪੀ. ਐੱਲ. `ਚ ਗੇਂਦਬਾਜ਼ਾਂ ਨੂੰ ਬੱਲੇਬਾਜ਼ਾਂ ਦੇ ਹਮਲਾਵਰਤਾ ਨਾਲ ਦੌੜਾਂ ਬਣਾਉਣ ਦੇ ਤਰੀਕਿਆਂ ਦੀ ਡੂੰਘੀ ਸਮਝ ਹੋਣੀ ਚਾਹੀਦੀ ਹੈ । ਉਸ ਨੇ ਆਪਣੇ ਇਸ ਤਰਕ ਨੂੰ ਪੈਟ ਕਮਿੰਸ ਦੇ ਉਸ ਦਾਅ ਨਾਲ ਜੋੜਿਆ, ਜਿਸ `ਚ ਉਸ ਨੇ ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰਿਆ ਦੀ ‘ਪੂਲ ਸ਼ਾਟ` ਖੇਡਣ ਦੀ ਆਦਤ ਦਾ ਫਾਇਦਾ ਉਠਾਇਆ ਸੀ ।

ਫ੍ਰੈਂਕਲਿਨ ਨੇ ਮੈਚ ਤੋਂ ਬਾਅਦ ਕੀ ਆਖਿਆ

ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕਮਿੰਸ ਨੇ ਆਰਿਆ ਨੂੰ ਆਫ ਸਟੰਪ ਦੇ ਬਾਹਰ ਬਾਊਂਸਰ ਸੁੱਟਿਆ ਅਤੇ ਅੱਪਰ ਕੱਟ ਦੀ ਬਜਾਏ ਆਰਿਆ ਨੇ ਪੂਲ ਸ਼ਾਟ ਖੇਡਿਆ, ਜਿਸ ਨਾਲ ਗੇਂਦ ਡੀਪ ਸੁਕੇਅਰ ਲੈੱਗ `ਤੇ ਖੜ੍ਹੇ ਏਸ਼ਾਨ ਮਲਿੰਗਾ ਦੇ ਹੱਥਾਂ `ਚ ਗਈ । ਫ੍ਰੈਂਕਲਿਨ ਨੇ ਮੈਚ ਤੋਂ ਬਾਅਦ ਕਿਹਾ ਕਿ ਪੈਟ ਕਮਿੰਸ ਅਤੇ ਮੁੱਖ ਕੋਚ ਡੈਨੀਅਲ ਵਿਟੋਰੀ ਨੂੰ ਕਾਫੀ ਬਾਰੀਕੀ ਨਾਲ ਜਾਣਕਾਰੀ ਹੈ। ਮੈਨੂੰ ਲੱਗਦਾ ਹੈ ਕਿ ਆਈ. ਪੀ. ਐੱਲ. `ਚ ਬੱਲੇਬਾਜ਼ੀ ਇੰਨੀ ਮਜ਼ਬੂਤ ਹੈ ਕਿ ਹਰ ਗੇਂਦਬਾਜ਼ ਨੂੰ ਬਾਰੀਕੀ ਨਾਲ ਜਾਣਕਾਰੀ ਹੋਣੀ ਚਾਹੀਦੀ ਹੈ। ਖਾਸ ਕਰ ਕੇ ਟਾਪਕ੍ਰਮ ਦੇ 3 ਜਾਂ 4 ਬੱਲੇਬਾਜ਼ਾਂ ਨੂੰ, ਵਿਸ਼ੇਸ਼ ਤੌਰ `ਤੇ ਪਾਵਰਪਲੇਅ `ਚ ।

ਖਿਡਾਰੀਆਂ ਨੂੰ ਵਿਰੋਧੀ ਬੱਲੇਬਾਜ਼ਾਂ ਦੀ ਤਾਕਤ ਅਤੇ ਕਮਜ਼ੋਰੀਆਂ ਦਾ ਗਿਆਨ ਹੋਣਾ ਚਾਹੀਦਾ ਹੈ

ਫ੍ਰੈਂਕਲਿਨ ਨੇ ਕਿਹਾ ਕਿ ਸਨਰਾਈਜ਼ਰਜ਼ ਦੇ ਗੇਂਦਬਾਜ਼ਾਂ ਨੂੰ ਮੈਚ ਤੋਂ ਪਹਿਲਾਂ ਫੀਡਬੈਕ ਨਾਲ ਪੰਜਾਬ ਦੇ ਹਮਲਾਵਰ ਬੱਲੇਬਾਜ਼ਾਂ ਵਿਰੁੱਧ ਰਣਨੀਤੀ ਤਿਆਰ ਕਰਨ `ਚ ਮਦਦ ਮਿਲੀ । ਉਸ ਨੇ ਕਿਹਾ ਕਿ ਕਈ ਵਾਰ ਤੁਹਾਨੂੰ ਉਹ ਗੇਂਦ ਸੁੱਟਣ ਦੀ ਲੋੜ ਨਹੀਂ ਹੁੰਦੀ, ਜਿਸ ਦੀ ਫੀਲਡ ਉਮੀਦ ਕਰਦੀ ਹੈ। ਤੁਹਾਨੂੰ ਹੈ । ਤੁਹਾਨੂੰ ਵਿਰੋਧੀ ਬੱਲੇਬਾਜ਼ਾਂ ਦੀ ਤਾਕਤ ਅਤੇ ਕਮਜ਼ੋਰੀਆਂ ਦਾ ਗਿਆਨ ਹੋਣਾ ਚਾਹੀਦਾ ਹੈ । ਸਾਡੇ ਗੇਂਦਬਾਜ਼ੀ (Bowling) ਸਮੂਹ ਨੂੰ ਫੀਡਬੈਕ ਮਿਲਿਆ ਸੀ ਅਤੇ ਪੰਜਾਬ ਦੀ ਪਾਰੀ `ਚ ਅਸੀਂ ਉਸ ਦਾ ਇਸਤੇਮਾਲ ਕੀਤਾ ।