ਰੋਟਰਡਮ, 15 ਜੂਨ 2026 : ਭਾਰਤ ਅਤੇ ਨੀਦਰਲੈਂਡ (India and the Netherlands) ਵਿਚਾਲੇ ਜੋ ਐਫ. ਆਈ. ਐਚ. ਪੁਰਸ਼ ਪ੍ਰੋ਼ ਹਾਕੀ ਦਾ ਮੈਚ (Pro hockey match) ਬੀਤੇ ਦਿਨੀਂ ਰੋਟਰਡਮ ਵਿਖੇ ਹੋਇਆ ਵਿਚ ਭਾਰਤ ਨੀਦਰਲੈਂਡ ਤੋਂ ਹਾਰਿਆ ।
ਭਾਰਤ ਨਹੀਂ ਰੋਕ ਸਕਿਆ ਗੋਲ ਕਰਨ ਦੇ ਬਾਵਜੂਦ ਨੀਦਰਲੈਂਡ ਨੂੰ ਜਿੱਤਣ ਤੋਂ
ਤਜ਼ਰੇਬਕਾਰ ਮਿਡਫੀਲਡਰ ਮਨਪ੍ਰੀਤ ਸਿੰਘ (Experienced midfielder Manpreet Singh) ਨੇ ਭਾਰਤ ਲਈ 412 ਕੌਮਾਂਤਰੀ ਮੈਚ ਖੇਡਣ ਦੇ ਸਾਬਕਾ ਕਪਤਾਨ ਦਿਲੀਪ ਟਿਰਕੀ ਦੇ ਰਿਕਾਰਡ ਦੀ ਬਰਾਬਰੀ ਕੀਤੀ ਪਰ ਟੀਮ ਐਤਵਾਰ ਨੂੰ ਇੱਥੇ ਐੱਫ. ਆਈ. ਐੱਚ. ਪੁਰਸ਼ ਪ੍ਰੋ ਲੀਗ ਮੈਚ `ਚ ਨੀਦਰਲੈਂਡ ਤੋਂ 2-3 ਨਾਲ ਹਾਰ ਗਈ । ਨੀਦਰਲੈਂਡ ਵੱਲੋਂ ਮਾਈਲਸ ਬੁਕੇਨਸ (ਤੀਜੇ), ਕੋਏਨ ਬਿਜੇਨ (23ਵੇਂ) ਤੇ ਟਿਮਜੇਨ ਰੇਯੇਂਗਾ (40ਵੇਂ ਮਿੰਟ) ਨੇ ਗੋਲ ਕੀਤੇ । ਭਾਰਤ ਵੱਲੋਂ ਦਿਲਪ੍ਰੀਤ ਸਿੰਘ (9ਵੇਂ) ਤੇ ਸੁਖਜੀਤ ਸਿੰਘ (33ਵੇਂ ਮਿੰਟ) ਨੇ ਗੋਲ ਕੀਤੇ । ਭਾਰਤ ਨੇ ਦੋ ਵਾਰ ਬਰਾਬਰੀ ਕੀਤੀ ਪਰ ਨੀਦਰਲੈਂਡ ਨੂੰ ਜੇਤੂ ਗੋਲ ਕਰਨ ਤੋਂ ਨਹੀਂ ਰੋਕ ਸਕਿਆ, ਜਿਸ ਨਾਲ ਮਨਪ੍ਰੀਤ ਲਈ ਇਕ ਯਾਦਗਾਰੀ ਦਿਨ ਫਿੱਕਾ ਪੈ ਗਿਆ ।
ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਦਿੱਤੀ ਮਨਪ੍ਰੀਤ ਨੂੰ ਵਧਾਈ
ਮਨਪ੍ਰੀਤ ਅਜੇ ਉਨ੍ਹਾਂ ਖਿਡਾਰੀਆਂ ਦੇ ਕਲੱਬ `ਚ ਸ਼ਾਮਲ ਇਕਲੌਤਾ ਸਰਗਰਮ ਖਿਡਾਰੀ ਹੈ ਜਿਸ ਨੇ 400 ਤੋਂ ਜਿ਼ਆਦਾ ਸੀਨੀਅਰ ਕੌਮਾਂਤਰੀ ਮੈਚ ਖੇਡੇ ਹਨ । ਇਸ ਇਤਿਹਾਸਕ ਪਲ `ਤੇ ਹਾਕੀ ਇੰਡੀਆ (Hockey India) ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ ਕਿ ਮੈਂ ਮਨਪ੍ਰੀਤ ਨੂੰ ਇਸ ਅਹਿਮ ਮੁਕਾਮ ਤੱਕ ਪਹੁੰਚਣ `ਤੇ ਵਧਾਈ ਦਿੰਦਾ ਹਾਂ । ਇਹ ਇਕ ਸ਼ਾਨਦਾਰ ਪ੍ਰਾਪਤੀ ਹੈ ਤੇ ਇੰਨੇ ਸਾਲਾਂ `ਚ ਉਸ ਦੇ ਸਮਰਪਣ, ਵਚਨਬੱਧਤਾ ਤੇ ਨਿਰੰਤਰਤਾ ਨੂੰ ਦਿਖਾਉਂਦੀ ਹੈ ।








