ਜਾਪਾਨ, 3 ਅਕਤੂਬਰ 2026 : ਜਾਪਾਨ ਦੇ ਨਾਗੋਆ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ-2026 (Asian Games 2026) ਵਿਚ ਭਾਰਤ ਨੇ ਪਾਕਿਸਤਾਨ ਨੂੰ ਏਸ਼ੀਆ ਕ੍ਰਿਕਟ ਫਾਈਨਲ (Asia Cricket Final) ਵਿਚ ਹਰਾ ਕੇ ਸੋਨੇ ਦਾ ਤਮਗਾ (Gold medal) ਜਿੱਤਿਆ ਹੈ ।
ਕਿੰਨੀਆਂ ਦੌੜਾਂ ਨਾਲ ਹਰਾ ਕੇ ਜਿੱਤਿਆ ਦਾ ਸੋਨ ਤਮਗਾ
ਮਿਲੀ ਜਾਣਕਾਰੀ ਅਨੁਸਾਰ ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਪੁਰਸ਼ ਕ੍ਰਿਕਟ ਸੋਨ ਤਗਮਾ ਜਿੱਤਿਆ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ `ਤੇ 211 ਦੌੜਾਂ ਬਣਾਈਆਂ । ਜਵਾਬ ਵਿੱਚ, ਪਾਕਿਸਤਾਨ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ `ਤੇ ਸਿਰਫ 192 ਦੌੜਾਂ ਹੀ ਬਣਾ ਸਕਿਆ ।
ਭਾਰਤ ਅਤੇ ਪਾਕਿਸਤਾਨ ਦੇ ਕਿਹੜੇ ਖਿਡਾਰੀ ਨੇ ਕਿੰਨੀਆਂ ਦੌੜਾਂ ਬਣਾਈਆਂ
ਪਾਕਿਸਤਾਨ ਲਈ ਹਸਨ ਨਵਾਜ਼ ਨੇ ਸਭ ਤੋਂ ਵੱਧ 96 ਦੌੜਾਂ ਬਣਾਈਆਂ, ਜਦੋਂ ਕਿ ਸੈਮ ਅਯੂਬ ਨੇ 29 ਦੌੜਾਂ ਬਣਾਈਆਂ। ਭਾਰਤ ਲਈ ਅਕਸ਼ਰ ਪਟੇਲ ਅਤੇ ਵਾਸਿੰਗਟਨ ਸੁੰਦਰ ਨੇ 2-2 ਵਿਕਟਾਂ ਲਈਆਂ । ਇਸੇ ਤਰ੍ਹਾਂ ਭਾਰਤ ਨੇ ਟੀ-20 ਅੰਤਰਰਾਸ਼ਟਰੀ (T20 International) ਵਿੱਚ ਪਾਕਿਸਤਾਨ ਵਿਰੁੱਧ ਆਪਣਾ ਸਭ ਤੋਂ ਵੱਧ ਸਕੋਰ ਬਣਾਇਆ । ਪਿਛਲਾ ਰਿਕਾਰਡ 192/5 ਸੀ, ਜੋ ਭਾਰਤ ਨੇ 2012 ਵਿੱਚ ਅਹਿਮਦਾਬਾਦ ਵਿੱਚ ਬਣਾਇਆ ਸੀ । ਭਾਰਤ ਲਈ, ਓਪਨਰ ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ ਵਿੱਚ 7 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ। ਤਿਲਕ ਵਰਮਾ ਨੇ 22 ਗੇਂਦਾਂ ਵਿੱਚ 4 ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ।








