ਭਾਰਤੀ ਰਾਈਡਰ ਜੋਹਾਨ ਨੇ ਕਤਰ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤੀ

ਦੋਹਾ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਪ੍ਰਸਿੱਧ ਰਾਈਡਰ ਜੋਹਾਨ ਇਮੈਨੂਅਲ (Rider Johann Emmanuel) ਵਲੋਂ ਕਤਰ ਵਿਖੇ ਹੋਈ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤ ਪ੍ਰਾਪਤ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਚੈਂਪੀਅਨਸਿ਼ਪ ਜਿੱਤ ਜੋਹਾਨ ਬਣ ਗਿਆ ਪਹਿਲਾਂ ਭਾਰਤੀ

ਜੋਹਾਨ ਇਮੈਨੂਅਲ ਆਖਰੀ ਰਾਊਂਡ ਦੀਆਂ ਦੋਵੇਂ ਰੇਸਾਂ `ਚ ਪਹਿਲਾ ਸਥਾਨ ਹਾਸਲ ਕਰਕੇ ਕਤਰ ਸੁਪਰਸਟਾਕ 600 ਚੈਂਪੀਅਨਸਿਪ (Superstock 600 Championship)  (ਕਿਊ. ਐੱਸ. ਟੀ. ਕੇ.) ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ । ਚੇਨਈ ਦੇ ਰਹਿਣ ਵਾਲੇ 19 ਸਾਲਾ ਜੋਹਾਨ ਨੂੰ ਖਿਤਾਬ ਪੱਕਾ ਕਰਨ ਲਈ ਦੋਵੇਂ ਰੇਸ ਜਿੱਤਣੀਆਂ ਜ਼ਰੂਰੀ ਸਨ ਤੇ ਉਹ ਇਸ `ਚ ਸਫਲ ਰਿਹਾ । ਆਖਰੀ ਰਾਊਂਡ ਦੀ ਰੇਸ ਤੋਂ ਪਹਿਲਾਂ ਉਹ ਹੰਗਰੀ ਦੇ ਮਾਰਟਨ ਬੇਲੇਲੀ ਤੋਂ 9 ਅੰਕਾਂ ਨਾਲ ਪਿੱਛੇ ਸੀ । ਭਾਰਤੀ ਰਾਈਡਰ ਨੇ ਆਖਿਰ `ਚ 21 ਅੰਕਾਂ ਦੀ ਬੜ੍ਹਤ ਦੇ ਨਾਲ ਚੈਂਪੀਅਨਸ਼ਿਪ (Championship) ਆਪਣੇ ਨਾਂ ਕਰ ਲਈ। ਉਸ ਨੇ 10 ਰੇਸਾਂ `ਚੋਂ 6 `ਚ ਜਿੱਤ ਹਾਸਲ ਕੀਤੀ ।

ਕੀ ਆਖਿਆ ਜੋਹਾਨ ਨੇ

ਜੋਹਾਨ ਨੇ ਕਿਹਾ ਕਿ ਆਪਣੇ ਪਹਿਲੇ ਸੈਸ਼ਨ `ਚ ਹੀ ਪਹਿਲਾ ਕੌਮਾਂਤਰੀ ਖਿਤਾਬ ਜਿੱਤਣਾ ਰੇਸ ਜਿੱਤਣ ਉਪਰੰਤ ਭਾਰਤੀ ਰਾਈਡਰ ਜੋਹਾਨੁ ਇਮੈਨੂਅਲ। ਅਵਿਸ਼ਵਾਸਯੋਗ ਅਹਿਸਾਸ ਹੈ । ਰੇਸ ਤੋਂ ਬਾਅਦ ਮੈਂ ਬਹੁਤ ਖੁਸ਼ ਸੀ । ਮੇਰੀ ਸਾਰੀ ਮਿਹਨਤ ਤੇ ਤਿਆਗ ਸਫਲ ਰਿਹਾ ਪਰ ਇਹ ਤਾਂ ਬੱਸ ਸ਼ੁਰੂਆਤ ਹੈ, ਅਜੇ ਲੰਬਾ ਸਫਰ ਤੈਅ ਕਰਨਾ ਹੈ ।