ਫਿਰੋਜ਼ਪੁਰ,2 ਜੂਨ 2026 : ਪੰਜਾਬ ਦੇ ਜਿਲਾ ਫਿਰੋਜਪੁਰ (Ferozepur) ਵਿਖੇ ਕਸਬਾ ਮੱਖੂ ਵਿਖੇ ਦਿਨ ਦਿਹਾੜੇ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਗੋਲੀਬਾਰੀ (Shooting) ਕਰਕੇ ਹੱਤਿਆ ਕਰ ਦਿੱਤੀ ਗਈ ਹੈ ।
ਕੌਣ ਹੈ ਜਿਸ ਤੇ ਚਲਾਈਆਂ ਗਈਆਂ ਸਨ ਗੋਲੀਆਂ
ਮਿਲੀ ਜਾਣਕਾਰੀ ਅਨੁਸਾਰ ਅੱਜ ਜਿਲਾ ਫਿਰੋਜਪੁਰ ਦੇ ਕਸਬਾ ਮੱਖੂ (Kasba Mkhu) ਵਿਖੇ ਜੋ ਕਰਿਆਣਾ ਸਟੋਰ ਤੇ ਬੈਠੇ ਨੌਜ਼ਵਾਨ ਤੇ ਦਿਨ ਦਿਹਾੜੇ ਅਣਪਛਾਤੇ ਮੋਟਰਸਾਈਕਲ ਸਵਾਰਾਂ (Unidentified motorcyclists) ਵਲੋਂ ਗੋਲੀਬਾਰੀ ਕਰਕੇ ਹੱਤਿਆ (Murder) ਕਰ ਦਿੱਤੀ ਗਈ ਹੈ ਦੀ ਪਛਾਣ ਗੁਰਚਰਨ ਸਿੰਘ ਉਰਫ਼ ਕਾਲਾ ਗਾਬਾ ਦੇ ਤੌਰ ‘ਤੇ ਹੋਈ ਹੈ । ਗੁਰਚਰਨ ਸਿੰਘ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।
ਸਾਬਕਾ ਵਿਧਾਇਕ ਨੇ ਘਟਨਾ ਦੀ ਨਿੰਦਾ ਕਰਦਿਆਂ ਕੀਤੀ ਹਮਲਾਵਰਾਂ ਦੀ ਗ੍ਰਿਫ਼ਤਾਰੀ ਦੀ ਮੰਗ
ਮੱਖੂ ਵਿਖੇ ਵਾਪਰੇ ਉਪਰੋਕਤ ਗੋਲੀਬਾਰੀ ਕਾਂਡ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਨੂੰ ਛੇਤੀ ਪਕੜ ਕੇ ਬਣਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ । ਦੱਸਣਯੋਗ ਹੈ ਕਿ ਫਿਰੋਜ਼ਪੁਰ ਵਿਖੇ ਅਜਿਹੀ ਤੀਸਰੀ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ । ਘਟਨਾ ਦੇ ਵਾਪਰਦਿਆਂ ਹੀ ਮੱਖੂ ਵਿਖੇ ਰੋਸ ਵਜੋਂ ਬਾਜ਼ਾਰਾਂ ਨੂੰ ਬੰਦ ਕਰ ਦਿੱਤਾ ਗਿਆ । ਪੁਲਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।








