Patiala Help Club Logo

ਨਕਲੀ ਨੋਟਾਂ ਦੇ ਕਾਰੋਬਾਰ ਵਿਚ ਛੇ ਸ਼ੱਕੀ ਤਸਕਰ ਕੀਤੇ ਗ੍ਰਿਫ਼ਤਾਰ

ਮੁਜ਼ੱਫਰਪੁਰ, 28 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਸ਼ਹਿਰ ਮੁਜੱਫਰਪੁਰ ਵਿਖੇ ਨਕਲੀ ਨੋਟਾਂ (Duplicate crrency) ਦਾ ਕਾਰੋਬਾਰ ਕਰਨ ਵਾਲੇ ਗਿਰੋਹ ਦੇ ਛੇ ਸ਼ੱਕੀ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਭਾਰਤੀ ਕਰੰਸੀ ਤੇ ਕਿੰਨੇ ਨੋਟ ਕੀਤੇ ਗਏ ਹਨ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਮੁਜੱਫਰਪੁਰ (Muzaffarpur) ਵਿਖੇ ਜੋ ਨਕਲੀ ਨੋਟਾਂ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ ਬਰਾਮਦ ਨੋਟਾਂ ਦੀ ਗਿਣਤੀ 10 ਲੱਖ 7 ਹਜ਼ਾਰ 600 ਰੁਪਏ ਦੱਸੀ ਗਈ ਹੈ । ਪਕੜੇ ਗਏ ਵਿਅਕਤੀਆਂ ਕੋਲੋਂ 500 ਰੁਪਏ ਦੇ 1311, 200 ਰੁਪਏ ਦੇ 1184 ਤੇ 100 ਰੁਪਏ ਦੇ 1153 ਨੋਟ ਸ਼ਾਮਲ ਹਨ । ਜਿਨ੍ਹਾਂ ਦੀ ਕੁੱਲ ਗਿਣਤੀ 10 ਲੱਖ 7 ਹਜ਼ਾਰ 600 ਰੁਪਏ ਦੱਸੀ ਗਈ ਹੈ ।

ਕੌਣ ਕੌਣ ਹਨ ਪਕੜੇ ਗਏ ਵਿਅਕਤੀਆਂ ਵਿਚ

ਪ੍ਰਾਪਤ ਸੂਚਨਾ ਮੁਤਾਬਕ ਜਿਨ੍ਹਾਂ ਵਿਅਕਤੀਆਂ ਨੂੰ ਬਿਹਾਰ ਐਸ. ਟੀ. ਐਫ. ਦੀ ਵਿਸ਼ੇਸ਼ ਟੀਮ ਤੇ ਜਿਲਾ ਪੁਲਸ ਦੀ ਸਾਂਝੀ ਕਾਰਵਾਈ ਦੌਰਾਨ ਨੋਟਾਂ, ਮੋਬਾਇਲ ਫੋਨ ਤੇ ਚਾਰ ਪਹੀਆ ਵਾਹਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਮੋ. ਸਾਬਿਰ, ਭੀਖਨਪੁਰ ਸੈਫ, ਥਾਣਾ ਮਨਿਆਰੀ; ਸੁਰੇਸ਼ ਰਾਏ, ਚਰੰਗਾ, ਥਾਣਾ ਤੁਰਕੌਲੀਆ; ਕ੍ਰਿਸ਼ਨਾ ਪਟੇਲ, ਹੇਮੰਤ ਛਪਰਾ, ਥਾਣਾ ਕੋਟਵਾ; ਰਾਹੁਲ ਸਿੰਘ, ਕੋਟਵਾ, ਸਾਧੂ ਸਾਹਨੀ, ਬਰਹਰਵਾ, ਥਾਣਾ ਕੋਟਵਾ ਤੇ ਬੀਰੇਂਦਰ ਪਾਸਵਾਨ, ਚਿਉਟਾਹਾ, ਥਾਣਾ ਕੋਟਵਾ ਸ਼ਾਮਲ ਹਨ ।

Advertisement